Jass Dhanoa Official

Official Website of Jass Dhanoa

ਪ੍ਰਦੀਪ ਰਾਵਤ: ਮਹਾਭਾਰਤ ਦੇ ਅਸ਼ਵਤਥਾਮਾ ਤੋਂ ਗਜਨੀ ਤੱਕ — ਇੱਕ ਖਲਨਾਇਕ ਜਿਸਨੇ ਭਾਰਤੀ ਸਿਨੇਮਾ ਵਿੱਚ ਆਪਣੀ ਵੱਖਰੀ ਪਛਾਣ ਬਣਾਈ

ਆਮਿਰ ਖਾਨ ਦੀਆਂ ਫਿਲਮਾਂ ਲਗਾਨ ਅਤੇ ਗਜਨੀ ਵਿੱਚ ਯਾਦਗਾਰੀ ਰੋਲ ਨਿਭਾਉਣ ਵਾਲੇ ਦਿੱਗਜ ਅਦਾਕਾਰ ਪ੍ਰਦੀਪ ਰਾਵਤ ਦਾ 4 ਅਗਸਤ 2026 ਨੂੰ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਬਲੱਡ ਕੈਂਸਰ ਨਾਲ ਲੰਮਾ ਸਮਾਂ ਲੜ ਰਹੇ ਸਨ।

4 ਅਗਸਤ 2026 ਨੂੰ ਮੁੰਬਈ ਨੇੜੇ ਭਿਵੰਡੀ ਵਿਖੇ ਇੱਕ ਹਸਪਤਾਲ ਵਿੱਚ ਪ੍ਰਦੀਪ ਰਾਵਤ ਦਾ ਦੇਹਾਂਤ ਹੋ ਗਿਆ। ਉਹ ਲਗਭਗ ਪੰਜ ਸਾਲ ਤੋਂ ਬਲੱਡ ਕੈਂਸਰ ਨਾਲ ਜੂਝ ਰਹੇ ਸਨ। ਇੱਕ ਵਾਰ ਉਹ ਬਿਮਾਰੀ ਤੋਂ ਠੀਕ ਹੋ ਗਏ ਸਨ, ਪਰ ਕੁਝ ਮਹੀਨੇ ਪਹਿਲਾਂ ਫਿਰ ਰਿਲੈਪਸ ਹੋ ਗਿਆ ਸੀ। ਉਨ੍ਹਾਂ ਨੂੰ ਲਗਭਗ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ। ਉਨ੍ਹਾਂ ਦੇ ਮੈਨੇਜਰ ਸਿਧਾਰਥ ਤਿਵਾੜੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਹਾਲਤ ਅਚਾਨਕ ਖਰਾਬ ਹੋ ਗਈ ਅਤੇ ਪਲੇਟਲੈਟਸ ਘੱਟ ਜਾਣ ਕਾਰਨ ਉਹ ਬਚ ਨਾ ਸਕੇ।

ਪ੍ਰਦੀਪ ਰਾਮ ਸਿੰਘ ਰਾਵਤ ਦਾ ਜਨਮ 21 ਜਨਵਰੀ 1952 ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਹੋਇਆ। ਉਨ੍ਹਾਂ ਦਾ ਪਰਿਵਾਰ ਅੰਬਾਲਾ (ਹਰਿਆਣਾ) ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੇ ਪਿਤਾ ਐਮ.ਐਸ. ਰਾਵਤ ਭਾਰਤੀ ਫੌਜ ਵਿੱਚ ਸਨ। ਪ੍ਰਦੀਪ ਨੇ ਵੀ ਫੌਜ ਵਿੱਚ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਹ ਚੁਣੇ ਨਾ ਗਏ।

ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਨੇ ਜਬਲਪੁਰ ਵਿੱਚ ਯੂ.ਸੀ.ਓ. ਬੈਂਕ ਵਿੱਚ ਨੌਕਰੀ ਕੀਤੀ। ਬੈਂਕ ਦੀ ਨੌਕਰੀ ਉਨ੍ਹਾਂ ਦੇ ਮਨ ਨੂੰ ਨਾ ਭਾਈ। ਫਿਰ ਉਹ ਰਾਜ ਬੱਬਰ ਅਤੇ ਨਾਦਿਰਾ ਬੱਬਰ ਦੇ ਥੀਏਟਰ ਗਰੁੱਪ “ਏਕਜੁਟ” ਵਿੱਚ ਸ਼ਾਮਲ ਹੋ ਗਏ। ਇੱਥੋਂ ਹੀ ਉਨ੍ਹਾਂ ਦੀ ਅਦਾਕਾਰੀ ਦੀ ਅਸਲ ਯਾਤਰਾ ਸ਼ੁਰੂ ਹੋਈ।

1988 ਵਿੱਚ ਬੀ.ਆਰ. ਚੋਪੜਾ ਦੀ ਮਹਾਨ ਟੈਲੀ ਸੀਰੀਜ਼ ਮਹਾਭਾਰਤ ਵਿੱਚ ਅਸ਼ਵਤਥਾਮਾ ਦੀ ਭੂਮਿਕਾ ਨੇ ਉਨ੍ਹਾਂ ਨੂੰ ਘਰ-ਘਰ ਪਹੁੰਚਾ ਦਿੱਤਾ। ਇਸ ਤੋਂ ਬਾਅਦ ਉਹ ਤਹਕੀਕਾਤ, ਚੰਦਰਕਾਂਤਾ ਅਤੇ ਯੁਗ ਵਰਗੀਆਂ ਸੀਰੀਅਲਾਂ ਵਿੱਚ ਵੀ ਨਜ਼ਰ ਆਏ।

ਫਿਲਮੀ ਕਰੀਅਰ ਦੀ ਸ਼ੁਰੂਆਤ 1985 ਵਿੱਚ ਮੇਰੀ ਜੰਗ ਨਾਲ ਹੋਈ। ਹਿੰਦੀ ਸਿਨੇਮਾ ਵਿੱਚ ਉਨ੍ਹਾਂ ਨੇ ਸਰਫਰੋਸ਼, ਲਗਾਨ, ਗਜਨੀ, ਦ ਹੀਰੋ, ਚਾਵਾ ਵਰਗੀਆਂ ਫਿਲਮਾਂ ਵਿੱਚ ਯਾਦਗਾਰੀ ਰੋਲ ਕੀਤੇ।

ਦੱਖਣੀ ਸਿਨੇਮਾ ਵਿੱਚ ਵੱਡੀ ਛਲਾਂਗ

2004 ਵਿੱਚ ਐਸ.ਐਸ. ਰਾਜਾਮੌਲੀ ਦੀ ਤੇਲਗੂ ਫਿਲਮ ਸਾਈ (Sye) ਵਿੱਚ ਬਿਕਸ਼ੂ ਯਾਦਵ ਦੀ ਭੂਮਿਕਾ ਨੇ ਉਨ੍ਹਾਂ ਨੂੰ ਤੇਲਗੂ ਇੰਡਸਟਰੀ ਵਿੱਚ ਮਸ਼ਹੂਰ ਕਰ ਦਿੱਤਾ। ਇਸ ਰੋਲ ਲਈ ਉਨ੍ਹਾਂ ਨੂੰ ਫਿਲਮਫੇਅਰ, ਨੰਦੀ ਅਤੇ ਸੰਤੋਸ਼ਮ ਐਵਾਰਡ ਮਿਲੇ।

2005 ਵਿੱਚ ਤਾਮਿਲ ਫਿਲਮ ਗਜਨੀ ਵਿੱਚ ਉਨ੍ਹਾਂ ਨੇ ਡਬਲ ਰੋਲ ਨਿਭਾਇਆ। ਇਸ ਤੋਂ ਬਾਅਦ ਆਮਿਰ ਖਾਨ ਵਾਲੀ ਹਿੰਦੀ ਰੀਮੇਕ ਗਜਨੀ (2008) ਵਿੱਚ ਵੀ ਉਹੀ ਰੋਲ ਉਨ੍ਹਾਂ ਨੇ ਨਿਭਾਇਆ। ਇਹ ਰੋਲ ਉਨ੍ਹਾਂ ਦੀ ਸਭ ਤੋਂ ਵੱਧ ਯਾਦ ਰੱਖੀ ਜਾਣ ਵਾਲੀ ਭੂਮਿਕਾ ਬਣ ਗਈ।

ਪ੍ਰਦੀਪ ਰਾਵਤ ਹਮੇਸ਼ਾ ਗਜਨੀ, ਲਗਾਨ ਅਤੇ ਮਹਾਭਾਰਤ ਦੇ ਅਸ਼ਵਤਥਾਮਾ ਵਜੋਂ ਯਾਦ ਰਹਿਣਗੇ। ਓਮ ਸ਼ਾਂਤੀ।

Leave a Reply

Your email address will not be published. Required fields are marked *